Wednesday 27 May 2015

ਅੱਖੀਆ ਚੁਕਦਾ ਹਾਂ ਮੈਂ ਵੱਲ ਪਹਾੜਾਂ, ਮਦਦ ਲਈ ਮੈਂ ਕਿਸਨੂੰ ਪੁਕਾਰਾਂ

ਅੱਖੀਆ ਚੁਕਦਾ ਹਾਂ ਮੈਂ ਵੱਲ ਪਹਾੜਾਂ, ਮਦਦ ਲਈ ਮੈਂ ਕਿਸਨੂੰ ਪੁਕਾਰਾਂ 

(Akhian chukda han main wal pahadan, madad lai me kis nu pukara) 




ਅੱਖੀਆ ਚੁਕਦਾ ਹਾਂ ਮੈਂ ਵੱਲ ਪਹਾੜਾਂ, ਮਦਦ ਲਈ ਮੈਂ ਕਿਸਨੂੰ ਪੁਕਾਰਾਂ

1. ਮੇਰੀ ਮਦਦ ਨੂ ਰੱਬ ਆਪੇ ਆਇਆ ਉਸਨੇ ਧਰਤੀ ਅਕਾਸ਼ ਬਣਾਇਆ
    ਤੇਰੇ ਪੈਰਾਂ ਨੂੰ ਦੇਵੇਂ ਸਹਾਰਾ, ਮਦਦ ਲਈ ਮੈਂ _ _ _ _ _

2. ਤੇਰਾ ਰਾਖਾ ਨਾ ਕਦੇ ਓਂਘਲਾਵੇ, ਤੇਰੇ ਰੱਬ ਨੂੰ ਨੀਂਦਰ ਵੀ ਨਾ ਆਵੇ
     ਮੇਰੀ ਜਿੰਦਗੀ ਦੀਆ ਰੱਖਦਾ ਉਹ ਤਾੜਾ, ਮਦਦ ਲਈ ਮੈਂ _ _ _ _ _

3. ਤੇਰਾ ਆਪੀ ਯਹੋਵਾਹ ਰੱਖਵਾਲਾ, ਤੇਰੇ ਉਤੇ ਉਹ ਛਾਂ ਕਰਨ ਵਾਲਾ
    ਸ਼ੁਕਰ ਉਸੇਦਾ ਹਰ ਦਮ ਮੁਜਾਰਾ, ਮਦਦ ਲਈ ਮੈਂ _ _ _ _ _

4. ਦਿਨੇ ਸੂਰਜ ਨਾ ਤੈਨੂੰ ਸਤਾਵੇ, ਰਾਤੀ ਚੰਨ ਵੀ ਨਾ ਕੁੱਝ ਦੁੱਖ ਪਹੁੰਚਾਵੇ
     ਖੋਫ਼ ਖਾਵੇਂਗਾ ਨਾ ਵਿਚ ਉਜਾੜਾਂ , ਮਦਦ ਲਈ ਮੈਂ _ _ _ _ _


AMEN

No comments:

Post a Comment